ਜ਼ਿੰਦਗੀ ਕਿੱਥੋਂ ਤੋਂ ਕਿੱਥੇ ਲੈ ਆਈ ਮੈਨੂੰ,
ਚਾਹ ਕੇ ਵੀ ਪਿੱਛੇ ਮੁੜ ਨਹੀਂ ਸਕਦਾ ਮੈਂ |
ਟੁੱਟ ਗਿਆ ਹਾਂ ਟਾਹਣੀ ਦੇ ਪੱਤੇ ਵਾਂਗ,
ਜ਼ੋਰ ਲਾਕੇ ਵੀ ਫਿਰ ਜੁੜ ਨਹੀਂ ਸਕਦਾ ਮੈਂ |
ਮੰਨਦਾ ਹਾਂ ਮੈਂ ਕੇ ਬਹੁਤ ਦੂਰ ਹਾਂ ਮਾਂ ਤੋਂ,
ਉਸ ਦੀਆਂ ਦੁਆਵਾਂ ਤੋਂ ਥੁੜ ਨਹੀਂ ਸਕਦਾ ਮੈਂ |
ਬਹੁਤ ਚੀਜਾਂ ਨੇ ਖਾਣ ਪੀਣ ਦੀਆਂ ਪਰ,
ਭੁੱਲ ਘਰ ਦਾ ਗੁੜ ਨਹੀਂ ਸਕਦਾ ਮੈਂ |
ਸਬਰ ਦੇ ਦਿੱਤਾ ਏ ਪ੍ਰਮਾਤਮਾ ਨੇ ਮੈਨੂੰ ,
ਹਰ ਗੱਲ ਤੇ ਕਰ ਬੁੜ-ਬੁੜ ਨਹੀਂ ਸਕਦਾ ਮੈਂ |