ਮਾਪਿਆਂ ਕੋਲੇ ਬਹਿ ਕੇ ਦਿਲ ਦੇ ਦੁਖੜੇ ਫੋਲਾਂਗੇ |
ਅੱਜ ਆਪਣੇ ਦਰਦਾਂ ਦੀਆਂ ਵੀ ਪਰਤਾਂ ਖੋਲ੍ਹਾਂਗੇ |
ਜੇ ਸਹਿ ਨਾਂ ਸਕੇ ਅਸੀਂ ਇਹਨਾਂ ਚੰਦਰੇਂ ਦਰਦਾਂ ਨੂੰ,
ਤਾਂ ਮਾਪਿਆਂ ਦੀ ਗੋਦੀ ਚ ਸਿਰ ਰੱਖ ਕੇ ਰੋ ਲਾਂਗੇ |
ਕਿੱਥੋਂ ਦੱਸ ਹੋਣੀਆਂ ਨੇ ਗੱਲਾਂ ਮਾੜੇ ਹਾਲਾਤਾਂ ਦੀਆਂ ,
ਜੋ ਵੀ ਦੱਸਣਾ ਹੋਇਆ ਬੜਾ ਸੋਚ ਸਮਝ ਕੇ ਬੋਲਾਂਗੇ |
ਨਾਂ ਉਹ ਦਿਨ ਰਹੇ ਨੇ , ਨਾਂ ਇਹ ਦਿਨ ਰਹਿਣੇ ਨੇ ,
ਫੇਰ ਦੱਸ ਕਿਉਂ ਮਾਜ਼ੀ ਨੂੰ ਚੇਤੇ ਕਰ ਅੱਥਰੂ ਡੋਲ੍ਹਾਂਗੇ |
ਇਹ ਤਾਂ ਹੋ ਨੀ ਸਕਦਾ ਕਿ ਸੱਖਣੇ ਹਾਂ ਖੁਸ਼ੀਆਂ ਤੋਂ ,
ਅੱਜ ਬਹਿ ਕੇ ਆਪਾਂ ਜ਼ਿੰਦਗੀ ਚੋਂ ਖੁਸ਼ੀਆਂ ਟੋਲਾਂਗੇ |
ਜਦ ਵੀ ਦਿਲ ਕਰੇ, ਆ ਜਾਵੀਂ ਦਿਲ ਦੇ ਮਕਾਨ'ਚ,
ਹੋ ਨਹੀਂ ਸਕਦਾ ਨਜ਼ੀਲਾ ਤੇਰੇ ਲਈ ਬੂਹੇ ਢੋ ਲਾਂਗੇ |
No comments:
Post a Comment